ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਇੰਟਕ ਦੇ ਹਜ਼ਾਰਾਂ ਵਰਕਰਾਂ ਨੇ ਕੱਢੀ ਵਿਸ਼ਾਲ ਤੇ ਬੇਮਿਸਾਲ ਰੋਸ ਮਾਰਚ।
●ਮੋਦੀ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਘੋਰ ਆਰਥਿਕ ਮੰਦੀ ਦਾ ਸ਼ਿਕਾਰ ਹੋਇਆ ਹੈ- ਵਿਜੇ ਧੀਰ।
ਮੋਗਾ, 8 ਜਨਵਰੀ (ਹਰਪਾਲ ਸਹਾਰਨ) ਕੇਂਦਰ ਦੀ ਮੋਦੀ ਸਰਕਾਰ ਦੀਆਂ ਜਨਵਿਰੋਧੀ ਅਤੇ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਦੇਸ਼ ਦੀਆਂ ਇੰਟਕ ਸਮੇਤ 11 ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਅੱਜ 8 ਜਨਵਰੀ ਨੂੰ ਦੇਸ਼ ਭਰ ਵਿਚ ਇੱਕ ਦਿਨ ਦੀ ਹੜਤਾਲ ਕਾਰਨ ਦਾ ਸੱਦਾ ਦਿੱਤਾ ਸੀ। ਅੱਜ ਇਸ ਰਾਸ਼ਟਰ ਵਯਾਪੀ ਮਜ਼ਦੂਰ ਮੁਲਾਜ਼ਮ ਹੜਤਾਲ ਮੌਕੇ ਜ਼ਿਲ੍ਹਾ ਇੰਟਕ ਨਾਲ ਸਬੰਧਤ ਵੱਖ-ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿਚ ਇਕ ਵਿਸ਼ਾਲ ਰੋਸ ਮਾਰਚ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਦੀ ਕੱਢੀ।
ਇਸ ਰੋਸ ਮਾਰਚ ਵਿੱਚ ਮਜ਼ਦੂਰਾਂ ਮੁਲਾਜ਼ਮਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਨੂੰ ਵੇਖਦੇ ਹੋਏ ਲੋਕ ਇਹ ਕਹਿ ਰਹੇ ਸਨ ਕਿ ਵਿਜੇ ਧੀਰ ਦੀ ਲੋਕਪ੍ਰਿਅਤਾ ਦਾ ਜਾਦੂ ਮਜ਼ਦੂਰਾਂ ਮੁਲਾਜ਼ਮਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰੋਸ਼ ਮਾਰਚ ਦੇ ਵਿਚ ਕਰੀਬ 500 ਈ ਰਿਕਸ਼ਾ ਮਿਨੀ ਕੈਂਟਰਾ ਟਰਾਲੀਆਂ ਅਤੇ ਬੱਸਾਂ ਵਿਚ ਮਜ਼ਦੂਰ ਮੁਲਾਜ਼ਮ ਬੇਠ ਕੇ ਰੋਸ ਮਾਰਚ ਵਿੱਚ ਸ਼ਾਮਲ ਹੋਏ ਸਨ ਜਿਸ ਕਾਰਨ ਸ਼ਹਿਰ ਦੇ ਬਜ਼ਾਰਾਂ ਵਿਚ ਕਰੀਬ ਦੋ ਘੰਟੇ ਤੋਂ ਵੱਧ ਜਾਮ ਲੱਗਾ ਰਿਹਾ। ਸ਼ਹਿਰ ਦੇ ਲੋਕਾਂ ਨੇ ਇਸ ਵਿਸ਼ਾਲ ਰੋਸ ਮਾਰਚ ਨੂੰ ਲੋਕਾਂ ਨੇ ਵਿਜੇ ਧੀਰ ਐਡਵੋਕੇਟ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ।
ਇਸ ਰੋਸ ਮਾਰਚ ਵਿੱਚ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਇੰਟਕ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਦੇਸ਼ ਕਾਂਗਰਸ ਬੁਲਾਰੇ ਸੁਖਦੇਵ ਸਿੰਘ ਰੋਪੜ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਕੇਵਲ ਸਿੰਘ ਐਮ ਪੀ, ਕਾਂਗਰਸ ਵਪਾਰ ਸੈੱਲ ਦੇ ਪ੍ਰਦੇਸ਼ ਜਨਰਲ ਸਕੱਤਰ ਰਮੇਸ਼ ਕੁਕੂ, ਕਾਂਗਰਸ ਬੁੱਧੀ ਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਸੰਧੂ, ਕਾਂਗਰਸ ਦੇ ਕੌਮੀ ਆਗੂ ਰਕੇਸ਼ ਵਰਮਾ, ਅਸੋਕ ਕਾਲੀਆ, ਕਰਮ ਚੰਦ ਚੰਡਾਲੀਆ, ਜਗਤਾਰ ਸਿੰਘ ਮੱਖੂ, ਮਦਨ ਲਾਲ ਬੋਹਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਰੋਸ ਮਾਰਚ ਵਿੱਚ ਭਾਰੀ ਗਿਣਤੀ ਵਿੱਚ ਕੈਂਟਰ, ਟਰਾਲੀਆਂ, ਈ ਰਿਕਸ਼ਾ, ਬੱਸਾਂ ਅਤੇ ਮੈਨੂਅਲ ਰਿਕਸ਼ਾ ਸ਼ਾਮਲ ਹੋਈਆਂ। ਭਾਰੀ ਗਿਣਤੀ ਵਿੱਚ ਮਹਿਲਾ ਅਤੇ ਨਰੇਗਾ ਵਰਕਰ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਰਮਾਏਦਾਰੀ ਪੱਖੀ ਅਤੇ ਜਨਵਿਰੋਧੀ ਨੀਤੀਆਂ ਕਾਰਨ ਦੇਸ਼ ਭਰ ਵਿਚ ਬੇਮਿਸਾਲ ਆਰਥਿਕ ਮੰਦੀ ਆਈ ਹੈ ਜਿਸ ਕਾਰਨ ਦੋ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਰੋਜ਼ਗਾਰ ਖ਼ਤਮ ਹੋ ਚੁੱਕਾ ਹੈ।
ਪ੍ਰਦੇਸ਼ ਇੰਟਕ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਦੇਸ਼ ਕਾਂਗਰਸ ਬੁਲਾਰੇ ਸੁਖਦੇਵ ਸਿੰਘ ਰੋਪੜ ਨੇ ਕਿਹਾ ਕਿ ਮੋਦੀ ਸਰਕਾਰ ਲੇਵਰ ਕਨੂੰਨਾਂ ਵਿਚ ਸੋਧ ਕਰਨ ਦੇ ਬਹਾਨੇ ਉਦਯੋਗਪਤੀਆਂ ਨੂੰ ਤਾਕਤਵਰ ਬਣਾ ਰਹੀ ਹੈ। ਉਨ੍ਹਾਂ ਕਿਹਾ ਪਬਲਿਕ ਸੈਕਟਰ ਦੇ ਜਿਹੜੇ ਅਦਾਰੇ ਕਰੋੜਾਂ ਦਾ ਲਾਭ ਦੇ ਰਹੇ ਸਨ ਮੋਦੀ ਸਰਕਾਰ ਉਨ੍ਹਾਂ ਨੂੰ ਬਰਬਾਦ ਕਰਨ ਤੇ ਲੱਗੀ ਹੈ। ਇਸ ਮੌਕੇ ਦਵਿੰਦਰ ਸਿੰਘ ਜੋੜਾਂ, ਕੇਵਲ ਸਿੰਘ ਸਾਬਕਾ ਐਮ ਪੀ, ਪੂਰਨ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।
ਇਹ ਰੋਸ ਮਾਰਚ ਨੀਵੇਂ ਪੁਲ ਤੋਂ ਸ਼ੁਰੂ ਹੋ ਕੇ ਮੇਨ ਬਜਾਰ ਤੋਂ ਪੁਰਾਣੀ ਸਿਟੀ ਪੁਲਿਸ ਰੋੜ ਤੋਂ ਆਰੀਆ ਸਕੂਲ ਰੋਡ ਤੋਂ ਹੁੰਦੀ ਹੋਈ ਚੈਂਬਰ ਰੋਡ ਤੋਂ ਰੇਲਵੇ ਰੋਡ ਤੋਂ ਪੁਰਾਣੀ ਕਚਹਿਰੀ ਤੋਂ ਫਲਾਈਓਵਰ ਨੇੜੇ ਸਮਾਪਤ ਹੋਈ।
ਮਜ਼ਦੂਰਾਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦਾ ਖੁਲਾਸਾ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਵਿਚ 1. ਘੱਟੋ-ਘੱਟ ਉਜਰਤ 21000 ਰੁਪਏ ਮਹੀਨਾ ਅਤੇ 700 ਰੁਪਏ ਦਿਹਾੜੀ ਕੀਤੀਆਂ ਜਾਣ, ਮਜ਼ਦੂਰਾਂ ਨੂੰ ਘੱਟੋ-ਘੱਟ ਪੈਨਸ਼ਨ 10000 ਰੁਪਏ ਮਹੀਨਾ ਦਿੱਤੀ ਜਾਵੇ।
2. ਗੈਰ ਕਾਨੂੰਨੀ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਊਟ ਸੋਰਸਿੰਗ ਉੱਤੇ ਰੋਕ ਲਾਈ ਜਾਵੇ।
3. ਬਰਾਬਰ ਕੰਮ ਬਦਲੇ ਬਰਾਬਰ ਉਜਰਤ ਦੀ ਗੰਰਟੀ ਦਿੱਤੀ ਜਾਵੇ। 4. ਕਿਰਤ ਕਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਾਈਆਂ ਜਾਣ।
5. ਮੋਟਰ ਵਹੀਕਲ ਐਕਟ ਵਿੱਚ ਕੀਤੀਆਂ ਲੋਕ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ।
6. ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ ਅਤੇ ਇਸ ਦਾ ਘੇਰਾ ਸ਼ਹਿਰਾਂ ਤੱਕ ਵਧਾਇਆ ਜਾਵੇ।
7. ਬਿਲਡਿੰਗ ਅਤੇ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਐਕਟ 1996 ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਬੰਦ ਕੀਤੀਆਂ ਜਾਣ।
8. ਆਂਗਣਵਾੜੀ, ਆਸ਼ਾ, ਮਿਡ ਡੇ ਮੀਲ ਅਤੇ ਪੇਂਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ।
9. ਉਸਾਰੀ ਵਰਕਰਾਂ ਦੀ ਭਲਾਈ ਲਈ ਬਣਾਏ ਵੈਲਫੇਅਰ ਐਕਟ ਦੀਆਂ ਵੱਖ-ਵੱਖ ਸਕੀਮਾਂ ਅਧੀਨ ਮਿਲਣ ਵਾਲੀਆਂ ਸਹੂਲਤਾਂ ਵਿਚ ਵਾਧਾ ਕੀਤਾ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਨੂੰ ਉਸਾਰੀ ਮਜ਼ਦੂਰਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਵੇ।
10. ਸਰਕਾਰੀ ਮੁਲਾਜ਼ਮਾਂ ਨੂੰ ਜਨਵਰੀ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਦਿੱਤੀ ਜਾਵੇ।
11. ਈ ਪੀ ਐਫ, ਬੋਨਸ ਦੇ ਲਾਭਪਾਤਰੀ ਬਨਣ ਲਈ ਸਾਰੀਆਂ ਸ਼ਰਤਾਂ ਹਟਾਈਆਂ ਜਾਣ। ਕਿਸਾਨ ਖੇਤ ਮਜ਼ਦੂਰਾਂ ਦੇ ਸਾਰੇ ਕਰਜੇ ਮਾਫ਼ ਕੀਤੇ ਜਾਣ।
12. ਪ੍ਰਚੂਨ ਬਜ਼ਾਰ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਉੱਤੇ ਰੋਕ ਲਾਈ ਜਾਵੇ।
13. ਘਰੇਲੂ ਮਜ਼ਦੂਰਾਂ ਦੀ ਰਜਿਸਟਰੇਸ਼ਨ ਮੁੜ ਅਰੰਭੀ ਜਾਵੇ, ਘਰੇਲੂ ਮਜ਼ਦੂਰਾਂ ਨੂੰ ਉਸਾਰੀ ਮਜ਼ਦੂਰਾਂ ਦੀ ਕੈਟਾਗਰੀ ਵਿਚ ਸ਼ਾਮਿਲ ਕੀਤਾ ਜਾਵੇ ਅਤੇ ਪ੍ਰਾਪਰਟੀ ਟੈਕਸ ਦਾ 5% ਘਰੇਲੂ ਸੇਵਕਾਂ ਦੇ ਵੈਲਫੇਅਰ ਫੰਡ ਵਿੱਚ ਜਮ੍ਹਾਂ ਕੀਤਾ ਜਾਵੇ।
ਅੱਜ ਦੇ ਇਸ ਬੇਮਿਸਾਲ ਰੋਸ ਮਾਰਚ ਵਿੱਚ ਜਿਨ੍ਹਾਂ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੇ ਹਿੱਸਾ ਲਿਆ। ਉਨ੍ਹਾਂ ਵਿਚ ਮਿਨੀ ਕੈਂਟਰ ਯੂਨੀਅਨਾਂ ਦੇ ਪ੍ਰਧਾਨ ਲਖਵਿੰਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਵਿੱਕੀ, ਅਮਰੀਕ ਸਿੰਘ ਜੋੜਾਂ, ਬਲਵਿੰਦਰ ਕੁਮਾਰ ਅਰੌੜਾ, ਕੁਲਦੀਪ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਉਪਲ, ਲਖਵਿੰਦਰ ਸਿੰਘ ਲੱਖਾ, ਬਬਲੂ, ਨਿਰੰਜਣ ਸਿੰਘ ਕਾਕਾ ਸਬਜ਼ੀ ਮੰਡੀ, ਈ ਰਿਕਸ਼ਾ ਯੂਨੀਅਨ ਤੋਂ ਜਸਵੰਤ ਸਿੰਘ ਜੱਸਾ, ਮੇਜ਼ਰ ਸਿੰਘ ਲੰਡੇ ਕੇ, ਧਰਮਕੋਟ ਤੋਂ ਕਮਲ ਸਿੰਘ, ਸੁਰਿੰਦਰ ਛਿੰਦਾ ਅਤੇ ਅਮਰਜੀਤ ਸਿੰਘ ਬਾਵਾ ਪਲੰਬਰ ਐਂਡ ਸੈਨੀਟਰੀ ਵਰਕਰ ਯੂਨੀਅਨ, ਤੂੜੀ ਛਿਲਕਾ ਯੂਨੀਅਨ ਨਿਹਾਲ ਸਿੰਘ ਵਾਲਾ ਤੋਂ ਸੱਤ ਪਾਲ ਸਿੰਘ ਭਾਗੀਕੇ, ਰੇਸ਼ਮ ਸਿੰਘ ਸਰਪੰਚ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਮਲਕੀਤ ਸਿੰਘ ਸਮਾਧ ਭਾਈ ਬਲਾਕ ਪ੍ਰਧਾਨ ਬਾਘਾਪੁਰਾਣਾ, ਨਿਰਮਲ ਸਿੰਘ ਸਰਪੰਚ, ਭੋਲਾ ਸਿੰਘ ਸਰਪੰਚ ਸਮਾਧ ਭਾਈ, ਰਾਮ ਬਚਨ ਰਾਓ ਪ੍ਰਧਾਨ ਐਲ ਪੀ ਜੀ ਸਪਲਾਈ ਵਰਕਰ ਯੂਨੀਅਨ, ਦਰਸ਼ਨ ਲਾਲ, ਰਜੀਵ ਭੋਲਾ, ਸੰਜੀਵ ਕੁਮਾਰ ਮਾਲਵਾ ਰੇਹੜੀ ਵਰਕਰ ਯੂਨੀਅਨ, ਸੰਤੋਖ ਸਿੰਘ ਪ੍ਰਧਾਨ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ, ਵਿਜੇ ਮਿਸ਼ਰਾ, ਵਿਜੇ ਛਪਰੀ, ਅਨਿਲ ਜਾਦਾ, ਨੰਦ ਲਾਲ ਸਾਹਨੀ, ਰਾਜਾ ਰਾਮ ਫੜੀ ਯੂਨੀਅਨ, ਬੀਬੀ ਕਰਮਜੀਤ ਕੌਰ ਪ੍ਰਧਾਨ ਮਹਿਲਾ ਇੰਟਕ, ਬੀਬੀ ਵਿਦਿਆ ਰਾਣੀ ਪ੍ਰਧਾਨ ਘਰੇਲੂ ਸੇਵਕ ਯੂਨੀਅਨ, ਕੁਲਵਿੰਦਰ ਕੌਰ ਸ਼ਹਿਰੀ ਪ੍ਰਧਾਨ ਮਹਿਲਾ ਇੰਟਕ, ਮਨਜੀਤ ਕੌਰ ਜਨਰਲ ਸਕੱਤਰ, ਬੀਬੀ ਗੇਜੋ ਪ੍ਰਧਾਨ ਪਾਰਸ ਸਪਾਈਸਿਜ ਵਰਕਰ ਯੂਨੀਅਨ, ਪ੍ਰੀਤਮ ਸਿੰਘ ਬਿੱਲੂ ਘੱਲ ਕਲਾਂ, ਗੁਰਮੀਤ ਸਿੰਘ ਘੱਲ ਕਲਾਂ, ਬਲਦੇਵ ਸਿੰਘ, ਬਲਵੰਤ ਸਿੰਘ ਟੋਲ ਪਲਾਜ਼ਾ ਯੂਨੀਅਨ, ਠੇਕੇਦਾਰ ਮਲਕੀਤ ਸਿੰਘ ਮਹੇਸਰੀ, ਬੂਟਾ ਸਿੰਘ ਪ੍ਰਧਾਨ ਟਰਾਲੀ ਯੂਨੀਅਨ, ਬਲਵੀਰ ਸਿੰਘ ਅਤੇ ਬਚਿਤਰ ਸਿੰਘ, ਜਗਰੂਪ ਸਿੰਘ, ਦਵਿੰਦਰ ਸਿੰਘ ਤੂੜੀ ਛਿਲਕਾ ਯੂਨੀਅਨ ਮੋਗਾ, ਰਜੇਸ਼ ਕੁਮਾਰ ਅਤੇ ਮੁਕੇਸ਼ ਕੁਮਾਰ ਡੋਰ ਟੂ ਡੋਰ ਗਾਰਬੇਜ ਵਰਕਰ ਯੂਨੀਅਨ, ਰਾਮ ਜੀ ਸਾਧਾਂ ਵਾਲੀ ਬਸਤੀ, ਧਰਮਿੰਦਰ ਸਿੰਘ ਪੁਲੀ ਵਾਲਾ ਮੁਹੱਲਾ, ਮਨਰੇਗਾ ਮਜ਼ਦੂਰ ਭਲਾਈ ਮੋਰਚਾ ਇੰਟਕ ਦੇ ਪੇਂਡੂ ਪ੍ਰਧਾਨ ਬੋਹੜ ਸਿੰਘ ਸਮਾਲਸਰ, ਪਰਮਜੀਤ ਕੌਰ ਬੇਅੰਤ ਸਿੰਘ ਪੰਚ ਜੋਗੇਵਾਲਾ, ਸੁਰਜੀਤ ਸਿੰਘ ਸਲੀਨਾ, ਰਣਜੀਤ ਕੌਰ, ਸੰਦੀਪ ਕੌਰ, ਨਗਿੰਦਰ ਸਿੰਘ ਰਾਜਪੂਤ ਰੱਤੀਆਂ, ਪਰਮਜੀਤ ਸਿੰਘ, ਗੁਰਮੇਲ ਸਿੰਘ ਨਿਧਾਂ ਵਾਲਾ, ਛੋਟਾ ਸਿੰਘ, ਕੁਲਵੰਤ ਸਿੰਘ ਪ੍ਰਾਈਵੇਟ ਸਕੂਲ ਐਂਡ ਕਾਲਜਿਜ਼ ਇੰਪਲਾਈਜ ਯੂਨੀਅਨ, ਤੇਜ਼ ਰਾਮ ਬਿੱਲੂ ਧੋਬੀ ਯੂਨੀਅਨ, ਨਰਿੰਦਰ ਸਿੰਘ ਬਲਖੰਡੀ, ਰਾਜਵਿੰਦਰ ਸਿੰਘ ਲਵਲੀ, ਰੁਪਿੰਦਰ ਸਿੰਘ ਕਾਲਾ, ਨੈਸਲੇ ਠੇਕੇਦਾਰ ਲੇਵਰ ਯੂਨੀਅਨ, ਸਕੂਲ ਬੱਸ ਡਰਾਈਵਰ ਯੂਨੀਅਨ ਪ੍ਰਧਾਨ ਰਜਿੰਦਰ ਸਿੰਘ ਕਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Comments
Post a Comment