ਨਿਤ ਦੇ ਕੰਮ ਕਾਰ ਤੋਂ ਵੇਹਲਾ ਹੋ ਕਿ,
ਮੈਂ ਰਾਤ ਨੂੰ,
ਜਲਦੀ ਨਾਲ ਸੌਣ ਦੀ ਤਿਆਰੀ ਕਰ ਲੈਂਦਾ ਹਾਂ,
ਤਾਂ ਜੋ ਰਾਤੀ ਸੁਪਨੇ ਵਿੱਚ ਤੇਰੇ ਨਾਲ,
ਗੱਲਾਂ ਕਰ ਸਕਾਂ,
ਪਰ... ਮੰਜੇ ਤੇ ਪੈਣ ਨਾਲ,
ਮੈਨੂੰ ਨੀਂਦ ਨਹੀਂ ਆਉਂਦੀ।
ਦਿਲ ਵਿੱਚ ਇੱਕ ਡਰ ਜਾ ਰਹਿੰਦਾ ਕਿ,
ਇਹਨਾਂ ਨਿਰਦਈ ਲੋਕਾਂ ਨੇ,
ਆਪਾ ਨੂੰ ਇੱਕ ਨਹੀਂ ਹੋਣ ਦੇਣਾ।
ਇਹ ਹੀਰ-ਰਾਂਝੇ ਦੇ,
ਪਾਕ-ਪਵਿੱਤਰ ਪਿਆਰ ਨੂੰ ਨਹੀਂ ਸਮਝ ਸਕੇ।
ਸੱਸੀ ਦੀ ਥਲਾਂ ਵਿੱਚ ਭਟਕਦੀ ਦੀ,
ਤੜਫ਼ ਨਹੀਂ ਸਮਝ ਸਕੇ।
ਫ਼ਰਿਆਦ ਦੇ ਪਹਾੜਾਂ ਨੂੰ ਚੀਰ ਕੇ ਕੱਢੇ,
ਮਿੱਠੇ ਪਾਣੀ ਦੇ ਸਵਾਦ ਨੂੰ ਨਹੀਂ ਸਹਾਰ ਸਕੇ।
ਇਹ ਸਾਡੇ ਰੂਹਾਂ ਦੇ ਪਿਆਰ ਨੂੰ,
ਆਪਣੀ ਹਉਮੈ ਦੀ ਅੱਗ ਵਿੱਚ ਤੇ,
ਦੁਨੀਆਂ ਦੀ ਫੋਕੀ ਸ਼ੋਹਰਤ ਲਈ,
ਖ਼ਤਮ ਕਰ ਦੇਣਗੇ।
ਪਰ...
ਫ਼ਿਰ ਹਵਾ ਦੇ ਇੱਕ ਠੰਡੇ ਬੁੱਲ੍ਹੇ ਨਾਲ,
ਮੈਂ ਸੱਭ ਕੁੱਝ ਭੁੱਲ ਕੇ,
ਸੁਪਨਿਆਂ ਵਿੱਚ ਤੇਰੇ ਨਾਲ,
ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਬਾਰੇ,
ਗੱਲਾਂ ਕਰਦਾ ਗੁੜੀ ਨੀਂਦੇ ਸੌ ਜਾਂਦਾ ਹਾਂ।
Comments
Post a Comment